ਜਾਪਣ ਅਪਣੇ ਸਾਰੇ ਲੋਕ ( ਕਵਿਤਾ)

1
96

ਜਾਪਣ ਅਪਣੇ ਸਾਰੇ ਲੋਕ ( ਕਵਿਤਾ)

ਦੁਨੀਆਂ ਦੇ ਇਸ ਮੇਲੇ ਅੰਦਰ,
ਮਿਲ ਗਏ ਬਹੁਤੇ ਸਾਰੇ ਲੋਕ ।
ਕੁੱਝ ਤਾਂ ਸਾਡੇ ਵਰਗੇ ਹੀ ਸਨ,
ਕੁਝ ਸਨ ਬੜੇ ਪਿਆਰੇ ਲੋਕ ।।
ਕੁੱਝ ਨੂੰ ਵੇਖਿਆ ਤਾਂ ਭੁੱਖ ਲੱਥਦੀ ਸੀ,
ਕੁੱਝ ਸਨ ਭੁੱਖਾਂ ਮਾਰੇ ਲੋਕ ।
ਕੁੱਝ ਤਾਂ ਬੁੱਧ ਦੀ ਸੀਰਤ ਵਰਗੇ,
ਕੁੱਝ ਸਨ ਬੜੇ ਮੱਕਾਰੇ ਲੋਕ ।
ਕੁੱਝ ਮਿਲੇ ਗੁੜ ਦੀ ਟੇਸੀ ਵਰਗੇ,
ਕੁੱਝ ਸਨ ਬੜੇ ਕਰਾਰੇ ਲੋਕ ।।
ਹੱਕਾਂ ਦੇ ਲਈ ਲੜਦੇ ਮਰ ਗਏ,
ਅਣਹੋਇਆਂ ਜਿਹੇ ਹੋਏ ਲੋਕ
ਹਾਕਮ ਦੇ ਸਿਰ ਜੂੰਅ ਨਾ ਰੇਂਗੀ,
ਉਹ ਸਨ ਕਰਮਾਂ ਮਾਰੇ ਲੋਕ
“ਦੀਪ “ਬੇਗਾਨਾ ਕੋਈ ਨਹੀਂ ਦਿਸਦਾ,
ਜਾਪਣ ਅਪਣੇ ਸਾਰੇ ਲੋਕ ।।

ਪ੍ਰਿੰਸੀਪਲ
ਦੀਪਇੰਦਰਪਾਲ ਸਿੰਘ ਖੈਰਾ
ਸੰਪਰਕ 9501002751
ਸਸਸਸ ਜੱਬੋਵਾਲ
ਅੰਮ੍ਰਿਤਸਰ, ਪੰਜਾਬ

Loading...
SHARE
Previous articleवीरांगनाएं !! By Dr.Purnima Rai
Next article“ਅੰਤਰਰਾਸ਼ਟਰੀ ਮਹਿਲਾ ਦਿਵਸ”8ਮਾਰਚ ਵਿਸ਼ੇਸ਼ ਗੀਤ “(ਡਾ ਪੂਰਨਿਮਾ ਰਾਏ)
अचिन्त साहित्य (बेहतर से बेहतरीन की ओर बढ़ते कदम) यह वेबसाईट हिन्दी साहित्य--गद्य एवं पद्य ,छंदबद्ध एवं छंदमुक्त ,सभी प्रकार की साहित्यिक रचनाओं का रसास्वादन करवाने के साथ-साथ,प्रत्येक वर्ग --(बाल ,युवा एवं वृद्ध ) के पाठकों के हिन्दी ज्ञान को समृद्ध करने एवं उनकी साहित्यिक जिज्ञासा का शमन करने हेतु प्रयासरत है। हिन्दी भाषा,साहित्य एवं संस्कृति के विपुल एवं अक्षुण्ण भंडार में अपना साहित्यिक योगदान डालने,समाज एवं साहित्य के प्रति अपने दायित्व का निर्वाह करने हेतु यह वेबसाईट प्रतिबद्ध है। साहित्य,समाज और शिक्षा पर केन्द्रित इस वेबसाईट का लक्ष्य निस्वार्थ हिन्दी साहित्य सेवा है। डॉ.पूर्णिमा राय, शिक्षिका एवं लेखिका, अमृतसर(पंजाब)

1 COMMENT

LEAVE A REPLY

Please enter your comment!
Please enter your name here