ਹਰ ਦਿਨ ਮਹਿਲਾ ਦਿਵਸ ਵਜੋਂ ਮਨਾਇਆ ਜਾਵੇ!!ਪੰਜਾਬੀ ਸਾਹਿਤ ਸਭਾ ਦਾ ਨਿਵੇਕਲਾ ਕਦਮ!!

0
280

 

ਹਰ ਦਿਨ ਮਹਿਲਾ ਦਿਵਸ ਵਜੋਂ ਮਨਾਇਆ ਜਾਵੇ!!ਪੰਜਾਬੀ ਸਾਹਿਤ ਸਭਾ ਦਾ ਨਿਵੇਕਲਾ ਕਦਮ!!
ਪੰਜਾਬੀ ਸਾਹਿਤ ਸਭਾ ਵੱਲੋਂ ‘ਮਹਿਲਾ ਦਿਵਸ” ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ
ਮਾਤਾ ਸੁਰਜੀਤ ਕੌਰ ਅਠੌਲਾ ਯਾਦਗਾਰੀ ਐਵਾਰਡ ਡਾ: ਇਕਬਾਲ ਕੌਰ ਸੌਂਧ ਨੂੰ ਦਿੱਤਾ
30 ਦੇ ਕਰੀਬ ਮਹਿਲਾਵਾਂ ਦਾ ਕੀਤਾ ਸਨਮਾਨ
ਬਾਬਾ ਬਕਾਲਾ ਸਾਹਿਬ – ਪਿਛਲੇ 32 ਸਾਲਾਂ ਤੋਂ ਨਿਰੰਤਰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਜੁੱਟੀ ਚਰਚਿੱਤ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਐਤਕੀਂ ਨਿਵੇਕਲੇ ਉਪਰਾਲੇ ਤਹਿਤ “ਮਹਿਲਾ ਦਿਵਸ” ਨੂੰ ਸਮਰਪਿਤ ਇਕ ਵਿਸ਼ਾਲ ਕਵੀ ਦਰਬਾਰ ਅਨੈਕਸੀ ਹਾਲ, ਸਿਵਲ ਹਸਪਤਾਲ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ । ਇਸ ਮੌਕੇ ਪਹਿਲਾ ਮਾਤਾ ਸੁਰਜੀਤ ਕੌਰ ਅਠੌਲਾ ਯਾਦਗਾਰੀ ਐਵਾਰਡ ਡਾ: ਇਕਬਾਲ ਕੌਰ ਸੌਂਧ (ਸਾਬਕਾ ਚੇਅਰਪਸਰਨ ਭਗਤ ਨਾਮਦੇਵ ਚੇਅਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ) ਨੂੰ ਦਿੱਤਾ ਗਿਆ । ਸਮਾਗਮ ਦੀ ਪ੍ਰਧਾਨਗੀ ਡਾ: ਰਘਬੀਰ ਕੌਰ (ਸਾਬਕਾ ਜਨਰਲ ਸਕੱਤਰ ਦੇਸ਼ ਭਗਤ ਯਾਦਗਾਰ ਹਾਲ ਕਮੇਟੀ, ਜਲੰਧਰ) ਨੇ ਕੀਤੀ, ਜਦਕਿ ਪ੍ਰਧਾਨਗੀ ਮੰਡਲ ਵਿੱਚ ਬੀਬੀ ਸਵਰਨ ਕੌਰ ਬੱਲ (ਮਾਝਾ ਸੱਥ), ਨਾਮਵਰ ਸ਼ਾਇਰਾ ਕੁਲਵਿੰਦਰ ਕੰਵਲ, ਡਾ: ਮਨਦੀਪ ਬੁੱਟਰ ਢੀਂਡਸਾ, ਪ੍ਰਿੰਸੀਪਲ ਇੰਦਰਜੀਤ ਕੌਰ ਸੋਹਲ, ਸੁਖਵੰਤ ਕੌਰ ਵੱਸੀ ਪਧਾਨ ਮਹਿਲਾ ਵਿੰਗ ਆਦਿ ਸ਼ੁਸੋਭਿਤ ਹੋਏ । ਇਸ ਮੌਕੇ ਦੀਪ ਦਵਿੰਦਰ ਸਿੰਘ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਸਭਾ ਦੇ ਸਰਪ੍ਰਸਤ ਪ੍ਰਿੰਸੀਪਲ ਸੇਵਾ ਸਿੰਘ ਕੌੜਾ, ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ , ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ, ਪ੍ਰਿੰ: ਨਰੋਤਮ ਸਿੰਘ ਅਤੇ ਸੁਖਵੰਤ ਕੌਰ ਵੱਸੀ (ਪ੍ਰਧਾਨ ਮਹਿਲਾ ਵਿੰਗ) ਨੇ ਸਭਾ ਵੱਲੋਂ ਕੀਤੇ ਗਏ ਇਸ ਨਿਵੇਕਲੇ ਉੱਦਮ ਦੀ ਭਰਵੀਂ ਸ਼ਲਾਘਾ ਕੀਤੀ ਅਤੇ ਸਨਮਾਨਿਤ ਮਹਿਲਾਵਾਂ ਨੂੰ ਵਧਾਈ ਦਿੱਤੀ । ਇਸ ਮੌਕੇ ਵੱਖ ਵੱਖ ਖੇਤਰ ਵਿੱਚ ਨਾਮਣਾ ਖੱਟਣ ਵਾਲੀਆਂ ੩੦ ਦੇ ਕਰੀਬ ਮਹਿਲਾਵਾਂ ਨੁੰ ਸਭਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਸਨਮਾਨਿਤ ਹੋਣ ਵਾਲੀਆਂ ਮਹਿਲਾਵਾਂ ਵਿੱਚ ਸ਼ਾਇਰਾ ਕੁਲਵਿੰਦਰ ਕੰਵਲ, ਮਨਦੀਪ ਕੌਰ ਬੁੱਟਰ ਢੀਂਡਸਾ, ਸੁਰਿੰਦਰ ਕੰਵਲ, ਬਲਵਿੰਦਰ ਸਰਘੀ, ਰਾਜਵਿੰਦਰ ਰਾਜ ਅੰਮ੍ਰਿਤਸਰ, ਪ੍ਰਿੰ: ਇੰਦਰਜੀਤ ਕੌਰ ਸੋਹਲ, ਡਾ: ਪੂਰਨਿਮਾ ਰਾਏ, ਗੁਰਪ੍ਰੀਤ ਕੌਰ ਚੰਡੀਗੜ੍ਹ, ਸੁਖਵੰਤ ਕੌਰ ਵੱਸੀ, ਲੈਕਚਰਾਰ ਗੁਰਨਾਮ ਕੌਰ, ਪ੍ਰੋ: ਹਰਮੇਸ਼ ਕੌਰ ਜੋਧੇ, ਸੁਰਿੰਦਰ ਖਿਲਚੀਆਂ, ਹਰਪ੍ਰੀਤ ਕੌਰ ਭੁੱਲਰ, ਨੀਲਮਦੀਪ ਕੌਰ ਬਲਸਰਾਏ, ਬਲਬੀਰ ਕੌਰ ਗਿੱਲ, ਸੁਖਵਿੰਦਰ ਕੌਰ ਟੌਂਗ, ਪ੍ਰਦੀਪ ਕੌਰ ਭੁੱਲਰ, ਜੀਤ ਕੌਰ ਧੰਜਲ, ਸਿਮਰਤਪਾਲ ਕੌਰ ਰਿਆੜ, ਹਰਪ੍ਰੀਤ ਕੌਰ ਚੀਮਾਂ ਗੁਰਮੀਤ ਕੌਰ ਫੁੱਲ, ਮਮਤਾ ਸ਼ਰਮਾ, ਮਹਿੰਦਰਜੀਤ ਕੌਰ ਫੇਰੂਮਾਨ, ਬਲਜੀਤ ਕੌਰ ਬੁਤਾਲਾ, ਰਾਜਵਿੰਦਰ ਕੌਰ ਸਠਿਆਲਾ ਆਦਿ ਨੂੰ ਸਨਮਾਨ ਚਿੰਨ੍ਹ ਅਤੇ ਸਿਰੋਪਾਉ ਦੇਕੇ ਸਨਮਾਨਿਤ ਕੀਤਾ ਗਿਆ । ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਬਾਖੂਬੀ ਨਿਭਾਇਆ । ਇਸ ਮੌਕੇ ਹਾਜ਼ਰ ਕਵਿੱਤਰੀਆਂ ਨੇ ਔਰਤ ਦੇ ਮਾਣ ਸਤਿਕਾਰ ਸੰਬੰਧੀ ਕਾਵਿ ਰਚਨਾਵਾਂ ਪੇਸ਼ ਕੀਤੀਆਂ । ਇਸ ਮੌਕੇ ਨਾਮਵਰ ਗਾਇਕ ਮੱਖਣ ਭੈਣੀਵਾਲ, ਅਰਜਿੰਦਰ ਬੁਤਾਲਵੀ, ਗੁਰਮੇਜ ਸਹੋਤਾ, ਸਕੰਦਰ ਸਿੰਘ, ਜੋਬਨ ਰਿਆੜ, ਸ਼ਾਇਰ ਵਿਸ਼ਾਲ, ਕੁਲਦੀਪ ਸਿੰਘ ਦਰਾਜਕੇ, ਸੁਰਿੰਦਰ ਚੌਹਕਾ, ਸ਼ੰਕਰ ਸਿੰਘ ਪ੍ਰਵਾਨਾ, ਮੁਖਤਾਰ ਸਿੰਘ ਗਿੱਲ, ਸੁਖਰਾਜ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਧੰਜਲ, ਮਾ: ਮਨਜੀਤ ਸਿੰਘ ਵੱਸੀ, ਮਾ: ਮਨਜੀਤ ਸਿੰਘ ਕੰਬੋ, ਸੰਤੋਖ ਸਿੰਘ ਪੰਨੂੰ (ਅਵਤਾਰ ਰੇਡੀਉ), ਰਣਜੀਤ ਸਿੰਘ ਕੋਟ ਮਹਿਤਾਬ, ਹਰਜਿੰਦਰ ਸਿੰਘ ਢੀਂਡਸਾ, ਮਾ: ਕੁਲਵੰਤ ਸਿੰਘ ਫੇਰੂਮਾਨ, ਭੀਮ ਸੈਨ ਫਿਰੋਜ਼ਪੁਰੀ, ਸਤਾਰਜਾ ਜਲਾਲਾਂਬਾਦੀ, ਬਲਦੇਵ ਸਿੰਘ ਸਠਿਆਲਾ, ਬਲਵਿੰਦਰ ਸਿੰਘ ਅਠੌਲਾ, ਸੁੱਚਾ ਸਿੰਘ ਸੰਧੂ, ਬਿਕਰਮਜੀਤ ਸਿੰਘ, ਮਾ: ਜਸਬੀਰ ਸਿੰਘ ਗਿੱਲ, ਜੈਵਿੰਦਰ ਸਿੰਘ ਭੁੱਲਰ, ਅਜੀਤ ਸਿੰਘ ਸਠਿਆਲਵੀ, ਰਤਨ ਸਿੰਘ ਭੁੱਲਰ, ਲਖਵਿੰਦਰ ਸਿੰਘ ਹਵੇਲੀਆਣਾ, ਸਨਪ੍ਰੀਤ ਸਿੰਘ ਮਣੀ, ਅਮਨਪ੍ਰੀਤ ਸਿੰਘ ਅਠੌਲਾ, ਹਰਮਿੰਦਰਪ੍ਰੀਤ ਸਿੰਘ ਸੰਨੀ ਅਤੇ ਹੋਰ ਸਖਸ਼ੀਅਤਾਂ ਨੇ ਹਾਜ਼ਰੀ ਭਰੀ ।

Presented by Dr.Purnima Rai,Asr

Loading...
SHARE
Previous articleविजेता हम ही होयेंगे!
Next article“मन के किवाड़ खोलकर नारी करे सफर “”अन्तरराष्ट्रीय महिला दिवस की हार्दिक शुभकामनाएं “संपादित by Dr.Purnima Rai
अचिन्त साहित्य (बेहतर से बेहतरीन की ओर बढ़ते कदम) यह वेबसाईट हिन्दी साहित्य--गद्य एवं पद्य ,छंदबद्ध एवं छंदमुक्त ,सभी प्रकार की साहित्यिक रचनाओं का रसास्वादन करवाने के साथ-साथ,प्रत्येक वर्ग --(बाल ,युवा एवं वृद्ध ) के पाठकों के हिन्दी ज्ञान को समृद्ध करने एवं उनकी साहित्यिक जिज्ञासा का शमन करने हेतु प्रयासरत है। हिन्दी भाषा,साहित्य एवं संस्कृति के विपुल एवं अक्षुण्ण भंडार में अपना साहित्यिक योगदान डालने,समाज एवं साहित्य के प्रति अपने दायित्व का निर्वाह करने हेतु यह वेबसाईट प्रतिबद्ध है। साहित्य,समाज और शिक्षा पर केन्द्रित इस वेबसाईट का लक्ष्य निस्वार्थ हिन्दी साहित्य सेवा है। डॉ.पूर्णिमा राय, शिक्षिका एवं लेखिका, अमृतसर(पंजाब)

LEAVE A REPLY

Please enter your comment!
Please enter your name here