ਕਦ ਮੁੜ ਆਉਣਗੇ (पंजाबी कविता)

0
297

ਕਦ ਮੁੜ ਆਉਣਗੇ

ਬਣਾ ਕੇ ਆਲਣੇ ਉੱਡ ਜਾਂਦੇ ਨੇ ਪੰਛੀ,
ਉਡੀਕਦੇ ਨੇ ਰੁੱਖ ਕਦ ਮੁੜ ਆਉਣਗੇ।
ਪੰਛੀਆਂ ਦੀਆਂ ਬੈਠ ਦੀਆਂ ਕਦੇ ਇਥੇ ਡਾਰਾਂ ਸੀ,
ਲਗਦੀਆਂ ਮਿਲਣੀ ਦੀਆਂ ਸਦਾ ਇੱਥੇ ਬਹਾਰਾਂ ਸੀ,
ਲੋਚਦਾ ਹੈ ਰੁੱਖ ਕਦ ਵੇਲੇ ਫਿਰ ਉਹ ਆਉਣਗੇ।
ਬਣਾ ਕੇ ਆਲਣੇ——।
ਧੁੱਪ ਛਾਂ ਗਰਮੀ ਸਰਦੀ ਤੋਂ ਬਚਾ ਬੜਾ ਕੀਤਾ ਸੀ,
ਝੱਖੜਾਂ ਹਨੇਰੀਆਂ ਨੂੰ ਪਰੇ ਕਰ ਦਿੱਤਾ ਸੀ,
ਪਰ ਸੋਚਦਾ ਨਹੀਂ ਸੀ ਕਦੇ ਸਾਥ ਇੰਝ ਛਡ ਜਾਣਗੇ,
ਬਣਾ ਕੇ ਆਲਣੇ_____।
ਤੀਲਾ ਜੋੜ ਜੋੜ ਸ਼ਾਖ ਤੇ ਸਜਾਇਆ ਸੀ,
ਰਹੇਗਾ ਤੂੰ ਨਾਲ ਸਦਾ ਮਨ ਹਰਸ਼ਾਇਆ ਸੀ,
ਪਤਾ ਨਹੀਂ ਸੀ ਇੰਝ ਕਿਉਂ ਸ਼ੂਕਦੇ ਛੱਡ ਜਾਉਣਗੇ,
ਬਣਾ ਕੇ ਆਲਣੇ—–।
ਪੰਛੀਆਂ ਤੂੰ ਵੀ ਸੰਸਾਰ ਵਾਲਾ ਰਿਸ਼ਤਾ ਨਿਭਾਇਆ ਹੈ,
ਮਤਲਬ ਵਾਲਾ ਪਿਆਰ ਸਾਡੇ ਨਾਲ ਹੰਢਾਇਆ ਹੈ,
ਸੋਚ ਕੇ ਤਾਂ ਛਡਣਾ ਸੀ ਪੱਤ ਕਿਵੇਂ ਕਰਲਾਉਣਗੇ।
ਆਲਣੇ ਬਣਾ ਕੇ ਉੱਡ ਜਾਂਦੇ ਨੇ ਪੰਛੀ,
ਸ਼ਾਇਦ ਫਿਰ ਕਦੇ ਨਹੀਂ ਆਉਣਗੇ।

ਦੀਪਕ,
,
Loading...
SHARE
Previous articleये बेचारी दीवारें !
Next articleमिरा दिल ये दी’वाना हो गया है!
अचिन्त साहित्य (बेहतर से बेहतरीन की ओर बढ़ते कदम) यह वेबसाईट हिन्दी साहित्य--गद्य एवं पद्य ,छंदबद्ध एवं छंदमुक्त ,सभी प्रकार की साहित्यिक रचनाओं का रसास्वादन करवाने के साथ-साथ,प्रत्येक वर्ग --(बाल ,युवा एवं वृद्ध ) के पाठकों के हिन्दी ज्ञान को समृद्ध करने एवं उनकी साहित्यिक जिज्ञासा का शमन करने हेतु प्रयासरत है। हिन्दी भाषा,साहित्य एवं संस्कृति के विपुल एवं अक्षुण्ण भंडार में अपना साहित्यिक योगदान डालने,समाज एवं साहित्य के प्रति अपने दायित्व का निर्वाह करने हेतु यह वेबसाईट प्रतिबद्ध है। साहित्य,समाज और शिक्षा पर केन्द्रित इस वेबसाईट का लक्ष्य निस्वार्थ हिन्दी साहित्य सेवा है। डॉ.पूर्णिमा राय, शिक्षिका एवं लेखिका, अमृतसर(पंजाब)

LEAVE A REPLY

Please enter your comment!
Please enter your name here