ਦੁਸਹਿਰਾ :रघबीर सिंह सोहल ” वही रावण जलाये जो स्वयं राम है ” (दशहरा –विशेषांक 2017)

1
145

ਦੁਸਹਿਰਾ :रघबीर सिंह सोहल

ਦੁਸਹਿਰੇ ਲਈ ਰਾਵਣ ਦਾ ਪੁਤਲਾ,
ਵਿੱਚ ਮੈਦਾਨ ਦੇ ਖੜਿਆ।
ਦਹਿਸਰ ਦਹਿਨ ਦੀ ਖਾਤਰ ਲੋਕਾਂ,
ਇੱਕ ਨੇਤਾ ਨੂੰ ਜਾ ਫੜ੍ਹਿਆ।
ਲੋਕੀਂ ਜਿਸਤੋਂ ਥਰ ਥਰ ਕੰਬਦੇ,
ਨਾ ਲਿਖਿਆ ਨਾ ਪੜ੍ਹਿਆ।
ਮਦਿਰਾ ਪੀਣ ਦਾ ਵਕਤ ਹੋਣ ਤੇ,
ਪਹਿਲਾਂ ਤਾਂ ਕੁਝ ਅੜਿਆ।
ਛੇਤੀ, ਸਮੇਂ ਦੀ ਸਮਝ ਨਜ਼ਾਕਤ,
ਝੱਟ ਸਟੇਜ ਜਾ ਚੜ੍ਹਿਆ।
ਨਾਲ ਮਾਣ ਦੇ, ਤਾਣ ਕੇ ਛਾਤੀ,
ਹੱਥ ਵਿੱਚ ਤਰਕਸ਼ ਫੜ੍ਹਿਆ।
ਐਸਾ ਚੱਲਿਆ, ਤੀਰ ਕਿ ਸਿੱਧਾ,
ਛਾਤੀ ਵਿੱਚ ਗਿਆ ਜੜਿਆ।
ਛੂੰਅ ਛੂੰਅ, ਠਾਹ ਠਾਹ, ਚਲੇ ਪਟਾਖੇ,
ਅੱਗ ਦੀ ਉੱਠੀਆਂ ਲਾਟਾ,
ਅਸਲੀ ਰਾਵਣ ਹੱਥੋਂ, ਨਕਲੀ,
ਧੂੰਅ, ਧੂੰਅ,, ਕਰਕੇ ਸੜਿਆ।
ਦੁਸਹਿਰੇ ਦੇ ਦਿਨ, ਦਹਿਸਰ ਦਹਿਨ ਦੀ,
ਕੋਈ ਪਿਰਤ ਨਵੀਂ ਹੀ ਪਾਈਏ।
ਸਦੀਆਂ ਪੁਰਾਣੇ, ਉਸ ਵੈਰ ਵਿਰੋਧ ਨੂੰ,
ਮਿੱਤਰੋ ,ਹੁਣ ਤਾਂ ਦਿਲੋਂ ਭੁਲਾਈਏ।
ਊਚ ਨੀਚ , ਜਾਤ ਪਾਤ ਦੀ ਨਫਰਤ,
ਜਾਂ ਫਿਰ, ਧਰਮਾਂ ਦੀਆਂ ਵੰਡੀਆਂ।
ਗਰੀਬੀ, ਅਨਪੜ੍ਹਤਾ ਅਤੇ ਬੇਰੁਜ਼ਗਾਰੀ,
ਸੰਗ ਭੁੱਖ ਨੰਗ ਗਈਆਂ ਗੰਢੀਆਂ।
ਸਮਾਜ ਦੇ ਕੋਹੜ, ਸਭ ਬੁਰਿਆਈਆਂ ਦੇ,
ਦਸ ਵੱਡੇ ਵੱਡੇ ਬੁੱਤ ਬਣਾਈਏ।
ਫਿਰ ਧੁੰਨੀ ਵਿੱਚਾ ਸਿੱਧਾ ਤੀਰ ਮਾਰਕੇ,
ਇਹ ਦਹਿਸਰ ਸਾੜ ਮੁਕਾਈਏ।

रघबीर सिंह सोहल,
प्रिंसीपल
साहिब हरगोबिन्द पब्लिक सी.सै.स्कूल,चुंग,अमृतसर

Loading...

1 COMMENT

  1. आपकी पंजाबी भाषा में लिखी कविता यही संदेश दे रही कि आज रावण को जलाने से पहले खुद की बुराइयों को मारें..आ.सोहल जी..बेहतरीन

LEAVE A REPLY

Please enter your comment!
Please enter your name here