ਨੀ ਕਵਿਤਾ ਗੱਲ ਸੁਣ !

1
168

ਨੀ ਕਵਿਤਾ ਗੱਲ ਸੁਣ !

ਤੈਨੂੰ ਤਾਂ ਜੀਵਿਅਾ ਜਾਂਦਾ ੲੇ,
ਹੰਢਾੲਿਅਾ ਜਾਂਦਾ ੲੇ,
ਮਹਿਸੂਸਿਅਾ ਜਾਂਦਾ ੲੇ,
ਵਜੂਦ ਦੇ ਐਨ ਵਿਚਕਾਰੋਂ,
ਲੰਘਾਇਆ ਜਾਂਦਾ ੲੇ।

ਤੂੰ ਤਾਂ ਧੁਰ ਕੀ ਬਾਣੀਂ ੲੇਂ
ਰੂਹ ਦਾ ਹਾਣੀਂ ੲੇਂ
ਤਰਤੀਬੀ ਤਾਣੀਂ ੲੇਂ
ਕਲ-ਕਲ ਵਹਿੰਦਾ,
ਨਿਰਮਲ ਪਾਣੀਂ ਏਂ।

ਵਰੋਲ਼ਿਅਾ ਸਾਹ ੲੇਂ ਤੂੰ,
ਫਕੀਰੀ ਰਾਹ ੲੇ ਤੂੰ,
ਦਿਲ ਦੀ ਚਾਹ ੲੇਂ ਤੂੰ
ਸੁੱਚਾ ਪਰਵਾਹ ੲੇਂ ਤੂੰ,
ਅਾਲੋਚਕ ਦੇ ਮੂਹੋਂ ਨਿਕਲ਼ੀ,
ਵਾਹ ੲੇਂ ਤੂੰ।

ਤੂੰ ਤਾਂ ਸੁੱਝਦੀ ੲੇਂ
ਹਰ ਗੱਲ ਬੁੱਝਦੀ ੲੇਂ,
ਕੀ ਅਾਕਾਸ਼, ਕੀ ਪਾਤਾਲ਼,
ਹਰ ਖੁੰਦਰ ਵਿੱਚ ਪੁੱਜਦੀ ੲੇਂ।

ਅਾਪ ਮੁਹਾਰ ਵੀ ਤੂੰ ੲੇਂ,
ਬਿਰਹਾ ਦਾ ਸ਼ੁਮਾਰ ਵੀ ਤੂੰ ੲੇਂ,
ਸਾਰੇ ਚਾਅ-ਮਲ੍ਹਾਰ ਵੀ ਤੂੰ ੲੇਂ
ਸ਼ਾਂਤੀ ਰਥ ਅਸਵਾਰ ਵੀ ਤੂੰ ਏਂ
ਜ਼ੁਲਮ ਵਿਰੁੱਧ ੳੁੱਠਦੀ,
ਤਲਵਾਰ ਵੀ ਤੂੰ ੲੇਂ।

ਪਹਿਲੀ ਕਿਲਕਾਰੀ ਵੀ ੲੇਂ,
ਕਿਤੇ ਪੈਂਦਾ ਵੈਣ ਭਾਰੀ ਵੀ ੲੇਂ,
ਇਕੱਲਤਾ ਵੀ ਤੂੰ ੲੇਂ ,
ਕਾਇਨਾਤ ਸਾਰੀ ਵੀ ੲੇਂ।

ਤੂੰ ਭੂਤ ਵੀ ੲੇਂ,
ਸਮਕਾਲ ਵੀ ੲੇਂ,
ਭਵਿੱਖ ਨਾਲ਼ ਜੁੜਦੀ ,
ਸੁਰਤਾਲ ਵੀ ੲੇਂ।

ਮੌਨ ਵੀ ਤੂੰ ੲੇਂ,
ਸ਼ੋਰ ਵੀ ਤੂੰ ੲੇਂ,
ਬਿਨ ਪੀਤਿਆਂ ਉੱਠਦੀ,
ਲੋਰ ਵੀ ਤੂੰ ਏਂ।
ਮਨ ਵਿੱਚ ਨੱਚਦਾ,
ਮੋਰ ਵੀ ਤੂੰ ਏਂ।

ਤੂੰ ਆਦਿ ਵੀ ੲੇਂ,
ਤੂੰ ਅੰਤ ਵੀ ੲੇਂ,
ਅੰਦਰ ਵੱਸਦਾ,
ਸੰਤ ਵੀ ੲੇਂ।

ਜੀਵਨ ਦਾ ਹਰ ਰੰਗ ੲੇਂ ਤੂੰ,
ਭਰਦੀ ਨਵੀਂ ਉਮੰਗ ੲੇਂ ਤੂੰ,
ਸਦੀਵੀ ਜੀਵੰਤ ਤਰੰਗ ੲੇਂ ਤੂੰ,
ਮੇਰੇ ਅੰਗ-ਸੰਗ ੲੇਂ ਤੂੰ।
ਮੇਰੇ ਅੰਗ ਸੰਗ ਏਂ ਤੂੰ।

ਬਲਦੇਵ ਕ੍ਰਿਸ਼ਨ ਸ਼ਰਮਾਂ
 शिक्षक,अमृतसर

Loading...
SHARE
Previous articleहताशा से एक व्यक्ति बैठ गया थाPresented by Dr.Purnima Rai
Next articleस्वच्छ भारत
अचिन्त साहित्य (बेहतर से बेहतरीन की ओर बढ़ते कदम) यह वेबसाईट हिन्दी साहित्य--गद्य एवं पद्य ,छंदबद्ध एवं छंदमुक्त ,सभी प्रकार की साहित्यिक रचनाओं का रसास्वादन करवाने के साथ-साथ,प्रत्येक वर्ग --(बाल ,युवा एवं वृद्ध ) के पाठकों के हिन्दी ज्ञान को समृद्ध करने एवं उनकी साहित्यिक जिज्ञासा का शमन करने हेतु प्रयासरत है। हिन्दी भाषा,साहित्य एवं संस्कृति के विपुल एवं अक्षुण्ण भंडार में अपना साहित्यिक योगदान डालने,समाज एवं साहित्य के प्रति अपने दायित्व का निर्वाह करने हेतु यह वेबसाईट प्रतिबद्ध है। साहित्य,समाज और शिक्षा पर केन्द्रित इस वेबसाईट का लक्ष्य निस्वार्थ हिन्दी साहित्य सेवा है। डॉ.पूर्णिमा राय, शिक्षिका एवं लेखिका, अमृतसर(पंजाब)

1 COMMENT

LEAVE A REPLY

Please enter your comment!
Please enter your name here