ਕਮੀਜ਼ (ਲਘੂਕਥਾ)

0
173

ਕਮੀਜ਼ (ਲਘੂਕਥਾ)
(ਰਾਮੇਸ਼ਵਰ ਕਾੰਬੋਜ਼ “ਹਿਮਾੰਸ਼ੂ”)

ਮਹੀਨੇ ਦੀ ਆਖਰੀ ਤਰੀਕ।ਸ਼ਾਮ ਨੂੰ ਜਦੋਂ ਪਰਸ ਖੋਲ੍ਹਿਆ ਤਾਂ ਸਿਰਫ ਦਸ ਰੁਪਏ ਹੀ ਸਨ।ਹਰੀਸ਼ ਹੈਰਾਨ ਹੋਇਆ,”ਸਵੇਰੇ ਇੱਕ ਸੋ ਸਠ ਰੁਪਏ ਸਨ।ਹੁਣ ਸਿਰਫ ਦਸ ਰੁਪਏ ਹੀ ਬਚੇ ਹਨ।” ਪਤਨੀ ਨੂੰ ਅਵਾਜ਼ ਦਿੰਦਿਆਂ ਹੋਇਆ ਥੋੜ੍ਹਾ ਤਲਖੀ ਨਾਲ ਬੋਲਿਆ,” ਪਰਸ ਵਿਚੋਂ ਇੱਕ ਸੋ ਪੰਜਾਹ ਰੁਪਏ ਤੂੰ ਲਏ ਹਨ?”
ਨਹੀਂ, “ਮੈਂ ਨਹੀਂ ਲਏ ਹਨ।”
ਫਿਰ?
ਮੈਨੂੰ ਕੀ ਪਤਾ,ਕਿੰਨੇ ਲਏ ਹਨ।
ਘਰ ਵਿੱਚ ਰਹਿੰਦੀ ਹੈਂ ਤੂੰ,ਫਿਰ ਕਿਸਨੂੰ ਪਤਾ ਹੇਵੇਗਾ।
ਹੋ ਸਕਦਾ ਹੈ, ਕਿਸੇ ਬੱਚੇ ਨੇ ਲਏ ਹੋਣ।
“ਕੀ ਤੂੰ ਨਹੀਂ ਪੁਛਿਆ?”
“ਪੁਛਿਆ ਹੂੰਦਾ ਤਾਂ ਤੁਹਾਨੂੰ ਦੱਸ ਦਿੰਦੀ,ਇਨ੍ਹਾਂ ਬਕਬਕ ਨਾ ਕਰਦੀ।”
ਹਰੀਸ਼ ਨੇ ਮਥਾ ਫੜ ਲਿਆ। ਜੇਕਰ ਤਨਖਾਹ ਤਿੰਨ ਚਾਰ ਦਿਨ ਵਿੱਚ ਨਾ ਮਿਲੀ,ਤਾਂ ਘਰ ਵਿੱਚ ਸਬਜੀ ਵੀ ਨਹੀਂ ਆਉਣੀ ।
ਉਧਾਰ ਮੰਗਣਾ ਤਾਂ ਦੂਰ,ਦੂਜਿਆਂ ਨੂੰ ਦਿੱਤੇ ਅਪਨੇ ਪੈਸੇ ਮੰਗਣ ਵੇਲੇ ਵੀ ਸ਼ਰਮ ਆਉਂਦੀ ਹੈ।ਘਰ ਚ’ਮੇਰੀ ਪਰੇਸ਼ਾਨੀ ਕੋਈ ਨਹੀਂ ਸਮਝਦਾ।
“ਨਿਤੇਸ਼ ਕਿਥੇ ਗਿਆ?”
ਹੁਣੇ ਤਾਂ ਇਥੇ ਸੀ,ਹੋ ਸਕਦਾ ਖੇਡਣ ਚਲਾ ਗਿਆ ।
ਹੋ ਸਕਦਾ ਹੈ,ਦਾ ਕੀ ਮਤਲਬ?ਤੈਨੂੰ ਕੁਝ ਪਤਾ ਵੀ ਰਹਿੰਦਾ ਜਾਂ ਨਹੀਂ,ਉਹ ਖਿਝ ਗਿਆ।
ਤੁਸੀਂ ਵੀ ਕਮਾਲ ਕਰਦੇ ਹੋ।ਕੋਈ ਮੈਨੂੰ ਦੱਸ ਕੇ ਜਾਵੇਗਾ ਤਾਂ ਹੀ ਮੈਨੂੰ ਪਤਾ ਹੋਵੇਗਾ।ਦੱਸ ਕੇ ਤੇ ਤੁਸੀਂ ਵੀ ਨਹੀਂ ਜਾਂਦੇ’–ਪਤਨੀ ਨੇ ਠੰਢੀ ਜਿਹੀ ਅਵਾਜ਼ ਚ’ ਕਿਹਾ।
ਇੰਨੇ ਨੂੰ ਨਿਤੇਸ਼ ਆ ਗਿਆ।ਹੱਥ ਵਿੱਚ ਇੱਕ ਪੈਕਟ ਸੀ।
“ਕੀ ਹੈ ਪੈਕਟ ਵਿੱਚ ?”ਹਰੀਸ਼ ਨੇ ਬੇਰੁਖੀ ਨਾਲ ਪੁਛਿਆ।
ਉਹ ਸਿਰ ਨੀਵਾਂ ਕਰਕੇ ਖਲੋ ਗਿਆ।
“ਪਰਸ ਵਿੱਚੋਂ ਡੇਢ ਸੋ ਰੁਪਏ ਕਿੰਨੇ ਲਏ ਹਨ?”
ਮੈਂ ਲਏ ਹਨ,ਉਸਨੇ ਨੀਵੀਂ ਪਾਏ ਹੋਏ ਕਿਹਾ।
“ਕਿਸੇ ਨੂੰ ਪੁਛਿਆ ਸੀ?”ਹਰੀਸ਼ ਨੇ ਹੋਲੀ ਪਰ ਕਠੋਰ ਅਵਾਜ਼ ਚ’ਕਿਹਾ।
ਨਹੀਂ—ਉਹ ਰੁਆੰਸੀ ਅਵਾਜ਼ ਵਿੱਚ ਬੋਲਿਆ।
ਕਿਉਂ ?ਕਿਉਂ ਨਹੀਂ ਪੁਛਿਆ?ਹਰੀਸ਼ ਗੁੱਸੇ ਵਿਚ ਜੋਰ ਨਾਲ ਬੇਲਿਆ।
ਚੁੱਪ ਕਿਉਂ ਹੈਂ ਹੁਣ?ਤੂੰ ਏਨਾ ਵੱਡਾ ਹੋ ਗਿਆ ਹੈਂ।
ਤੈਨੂੰ ਘਰ ਦੀ ਹਾਲਤ ਦਾ ਚੰਗੀ ਤਰ੍ਹਾਂ ਨਾਲ ਪਤਾ ਹੈ।ਕੀ ਕੀਤਾ ,ਪੈਸਿਆਂ ਦਾ?—ਉਹ ਅਪਣੇ ਦੰਦ ਕਰੀਚਣ ਲਗਾ।
ਨਿਤੇਸ਼ ਨੇ ਪੈਕਟ ਅੱਗੇ ਵਲ ਕੀਤਾ–“ਪੰਚਸ਼ੀਲ ਵਿੱਚ ਸੇਲ ਲਗੀ ਸੀ,ਤੁਹਾਡੇ ਲਈ ਇੱਕ ਸ਼ਰਟ ਲੈ ਕੇ ਆਇਆ ਹਾਂ।ਕਿਤੇ ਬਾਹਰ ਆਉਣ ਜਾਉਣ ਲਈ ਤੁਹਾਡੇ ਕੋਲ ਕੋਈ ਚੰਗੀ ਸ਼ਰਟ ਨਹੀਂ ਹੈ।”
ਫਿ..ਫਿਰ…ਵੀ ਪੁਛ ਲੈਂਦਾ…….ਹਰੀਸ਼ ਦੀ ਅਵਾਜ਼ ਦੀ ਕੁੜੱਤਣ ਕਿਤੇ ਗੁਆਚ ਗਈ ਸੀ।ਉਸਨੇ ਪੈਕਟ ਨੂੰ ਕਲੇਜੇ ਨਾਲ ਲਾ ਲਿਆ।

मूल कथा–हिन्दी भाषा लेखक रामेश्वर काम्बोज हिमांशु


ਪੰਜਾਬੀ ਅਨੁਵਾਦ–ਡਾ.ਪੂਰਨਿਮਾ ਰਾਏ,ਅੰਮ੍ਰਿਤਸਰ(ਪੰਜਾਬ)
drpurnima01.dpr@gmail.com

 

Loading...
SHARE
Previous articleकैली की कहानी (भाग 9एवं 10)
Next articleहताशा से एक व्यक्ति बैठ गया थाPresented by Dr.Purnima Rai
अचिन्त साहित्य (बेहतर से बेहतरीन की ओर बढ़ते कदम) यह वेबसाईट हिन्दी साहित्य--गद्य एवं पद्य ,छंदबद्ध एवं छंदमुक्त ,सभी प्रकार की साहित्यिक रचनाओं का रसास्वादन करवाने के साथ-साथ,प्रत्येक वर्ग --(बाल ,युवा एवं वृद्ध ) के पाठकों के हिन्दी ज्ञान को समृद्ध करने एवं उनकी साहित्यिक जिज्ञासा का शमन करने हेतु प्रयासरत है। हिन्दी भाषा,साहित्य एवं संस्कृति के विपुल एवं अक्षुण्ण भंडार में अपना साहित्यिक योगदान डालने,समाज एवं साहित्य के प्रति अपने दायित्व का निर्वाह करने हेतु यह वेबसाईट प्रतिबद्ध है। साहित्य,समाज और शिक्षा पर केन्द्रित इस वेबसाईट का लक्ष्य निस्वार्थ हिन्दी साहित्य सेवा है। डॉ.पूर्णिमा राय, शिक्षिका एवं लेखिका, अमृतसर(पंजाब)

LEAVE A REPLY

Please enter your comment!
Please enter your name here