ਨਦੀ ਜੇ ਸ਼ੂਕਦੀ ਰਹਿੰਦੀ (2 Gazal’s)

1
215
Gazal’s  (Bharti Baljinder,kotkapura)

1)
ਨਦੀ ਜੇ ਸ਼ੂਕਦੀ ਰਹਿੰਦੀ ਪਸਾਰਾ ਹੋਰ ਹੋਣਾ ਸੀ ।                
ਤੇ ਹੁੰਦੀ ਲਹਿਰ ਕੁੱਝ ਉੱਚੀ ਕਿਨਾਰਾ ਹੋਰ ਹੋਣਾ ਸੀ ।
ਕਿਸੇ ਪੈਰਾਂ ਤੇ ਸਿਰ ਰੱਖ ਕੇ ਤੂੰ ਮੰਗਦਾ ਭੀਖ ਹੈਂ ਆਇਆ
ਤਲੀ ਤੇ ਸੀਸ ਜੇ ਰੱਖਦਾ ਨਜ਼ਾਰਾ ਹੋਰ ਹੋਣਾ ਸੀ ।

ਭਲੇ ਵੇਲੇ ਹੀ ਮਹਿਫ਼ਿਲ ‘ ਚੋਂ ਮੈਂ ਉੱਠ ਕੇ ਆ ਗਿਆ ਵਰਨਾ
ਜਿਵੇਂ ਉਸ ਨੇ ਕਰੀ ਪਿੱਛੋਂ ਖਲਾਰਾ ਹੋਰ ਹੋਣਾ ਸੀ ।

ਸਹਾਰਾ ਦਿਲ ਨੂੰ ਦੇ ਕੇ ਗ਼ਮ ਨੇ ਦਿਲ ਸੰਭਾਲਿਆ ਮੇਰਾ
ਨਾ ਮਿਲਦਾ ਗ਼ਮ ਤਾਂ ਇਸ ਦਿਲ ਨੇ ਨਕਾਰਾ ਹੋਰ ਹੋਣਾ ਸੀ।
ਕਦੇ ਹਾਂ ਵਿੱਚ ਹਿਲਾਉਂਦੈ ਸਿਰ ਕਦੇ ਨਾਹ ਵਿੱਚ ਹਲਾਉਂਦਾ ਹੈ
ਨਿਭਾਉਣਾ ਵਅਦਾ ਜੇ ਹੁੰਦਾ ਇਸ਼ਾਰਾ ਹੋਰ ਹੋਣਾ ਸੀ ।
ਖਰੀ ਕੀਤੀ ਜੋ ਕਾਤਲ ਨੈਣਾਂ ਤੇ ਤੂੰ ਪਾ ਲਿਆ ਬੁਰਕਾ
ਜੇ ਰਹਿੰਦੇ ਨੈਣ ਆਵਾਰਾ ਤਾਂ ਕਾਰਾ ਹੋਰ ਹੋਣਾ ਸੀ ।
ਬੜੇ ਚੰਗੇ ਸਮੇਂ ਲਾਇਆ ਗ਼ਜ਼ਲ ਦੀ ਰਾਹ ਤੇ ਉਸ ਨੇ ਦਿਲ
ਨਹੀਂ ਤਾਂ ਭਾਰਤੀ ਜੀ ਉਹ ਅਵਾਰਾ ਹੋਰ ਹੋਣਾ ਸੀ ।
*************************************
2)
ਕਤਰਾ ਸੀ ਕੁਝ ਚਿਰ ਜੋ ਪਹਿਲਾਂ ਗਹਿਰਾ ਸਾਗਰ ਹੋ ਗਿਆ ।
ਕੱਲ ਜੋ ਮਿੱਟੀ ਦਾ ਜ਼ਰਾ ਸੀ ਉਹ ਹੁਣ ਅੰਬਰ ਹੋ ਗਿਆ ।
ਗ਼ਮ ਕਿਸੇ ਦਾ ਦਿਲ ਨੂੰ ਲਾਇਆ ਦਿਲ ਹੀ ਜਰਜਰ ਹੋ ਗਿਆ ।
ਜ਼ਖ਼ਮਾਂ ਨੂੰ ਦਿਲ ਸਹਿੰਦੇ ਸਹਿੰਦੇ ਪੀੜਾਂ ਦਾ ਘਰ ਹੋ ਗਿਆ ।
ਹਾਕਮਾਂ ਨੇ ਧਰਤ ਵੰਡੀ ਜ਼ਖ਼ਮ ਲੱਖਾਂ ਪਾਏ ਮੈਂ
ਵਿਹੰਦੇ ਵਿਹੰਦੇ ਇੱਕ ਬਸ਼ਰ ਤੋਂ ਮੈਂ ਮੁਹਾਜਰ ਹੋ ਗਿਆ ।
ਜਿਸ ਪਰਾਏ ਸ਼ਖ਼ਸ ਨੂੰ ਤੱਕ ਦਿਲ ਮਚਲਦਾ ਹੈ ਮਿਰਾ
ਸੋਚਦਾਂ ਫਿਰ ਕੀ ਕਰੂ ਉਹ ਮੇਰਾ ਜੇਕਰ ਹੋ ਗਿਆ ।
ਪਾਲਣੇ ਹਨ ਦਰਦ ਔਖੇ , ਔਖਾ ਨਿਭਣਾ ਹਿਜਰ ਨਾਲ
ਯਾਰ ਦਾ ਹਰ ਏਕ ਗ਼ਮ ਹੀ ਵਾਂਗ ਵਿਛਿਅਰ ਹੋ ਗਿਆ ।
ਕੋਈ ਨਾ ਗ਼ਮਖ਼ਾਰ ਮਿਲਿਆ ਭਾਰਤੀ ਇਸ ਦਿਲ ਨੂੰ ਜਦ
ਤਦ ਨਿਮਾਣਾ ਦਿਲ ਮਿਰਾ ਗ਼ਮ ਦਾ ਸਮੁੰਦਰ ਹੋ ਗਿਆ ।
Bharti Baljinder,Kot kapura,Punjab
97801 57390
Loading...
SHARE
Previous articleहाल-ए-दिल हम सरेआम लिखेंगे(गज़ल)Dr.Purnima Rai
Next articleहाँ,क्षितिज हूँ मैं
अचिन्त साहित्य (बेहतर से बेहतरीन की ओर बढ़ते कदम) यह वेबसाईट हिन्दी साहित्य--गद्य एवं पद्य ,छंदबद्ध एवं छंदमुक्त ,सभी प्रकार की साहित्यिक रचनाओं का रसास्वादन करवाने के साथ-साथ,प्रत्येक वर्ग --(बाल ,युवा एवं वृद्ध ) के पाठकों के हिन्दी ज्ञान को समृद्ध करने एवं उनकी साहित्यिक जिज्ञासा का शमन करने हेतु प्रयासरत है। हिन्दी भाषा,साहित्य एवं संस्कृति के विपुल एवं अक्षुण्ण भंडार में अपना साहित्यिक योगदान डालने,समाज एवं साहित्य के प्रति अपने दायित्व का निर्वाह करने हेतु यह वेबसाईट प्रतिबद्ध है। साहित्य,समाज और शिक्षा पर केन्द्रित इस वेबसाईट का लक्ष्य निस्वार्थ हिन्दी साहित्य सेवा है। डॉ.पूर्णिमा राय, शिक्षिका एवं लेखिका, अमृतसर(पंजाब)

1 COMMENT

LEAVE A REPLY

Please enter your comment!
Please enter your name here