ਕ੍ਰਿਸ਼ਕ: ਇਕ ਬਾਹੂਬਲੀ

0
165

ਕ੍ਰਿਸ਼ਕ: ਇਕ ਬਾਹੂਬਲੀ 

ਲੋਕਤੰਤਰ ਦੇ ਪਿੱਲਰ ਚੋਥੇ ਤੋਂ,
ਇਕ ਮਿਲੀ ਖ਼ਬਰ ਦੁਖਦਾਈ ਏ।
ਕਲਪਨਾ, ਵਿਚਾਰ, ਕਲਮ ਨੇ ਰਲਮਿਲ,
ਮਨ ਮੇਰੇ, ਹਲਚਲ ਜਿਹੀ ਮਚਾਈ ਏ।

ਐਮ. ਪੀ. ਦੇ ਕਿਸੇ ਜ਼ਿਲੇ ਅੰਦਰ
ਸੁਣਿਆ,
ਬਾਹੂਬਲੀ 2′ ਸਰੇਆਮ ਦਿਖਾਈ ਏ।
ਕਟੱਪਾ ਸੀ ਜੋ ਰੱਖਿਅਕ ਬਾਹੂਬਲੀ ਦਾ,
ਉਸ ਦਰਜਨ ਅੱਧੀ ਕੁ ਮੁਕਾਈ ਏ।

ਕਲਾਈਮੈਕਸ ਤੋਂ ਥੋੜ੍ਹਾ ਜਿਹਾ ਪਤਾ ਲੱਗਾ ਕਿ,
ਕਟੱਪਾ ਨੇ ਤਾਂ ਡਿਊਟੀ ਨਿਭਾਈ ਏ।
ਬਾਹੂਬਲੀ ਕੋਮ ਦੇ ਸਾਹਾਂ ਦੀ ਗਿਣਤੀ,
ਕਿਸੇ ਹੁਕਮ ਉਪਰਲੇ ਨੇ ਘਟਾਈ
ਏ।

ਤਾਂ ਹੀ ਰੱਖਿਅਕ ਭਾਈਆਂ ਦੇ ਹੱਥ,
ਨਾਲ ਰੰਗੇ ਲਾਲ ਸਿਆਈ ਏ।
ਵੇਖ ਰੱਖੜੀ ਹੱਥੋਂ ਕਤਲ-ਏ-ਰੱਖੜੀ,
ਸੋਚਾਂ ! ਕੀ ਭਾਰਤ ਦੀ ਇਹੋ ਚੜਾਈ ਏ ??

ਧੁੱਪਾਂ ਦੀ ਠੰਡਕ ਸੇਕੀ ਉਸ ਨਿਤ ,
ਹੋਇਆ ਲੱਖਾਂ ਦਾ ਕਰਜਾਈ ਏ।
ਹਰ ਸਾਲ ਖੇਡੇ ਮੇਘ ਸੰਗ ਜੂਆ,
ਕਦੇ ਹੜ੍ਹ ਜਾਂਦਾ, ਕਦੇ ਸੁਕਾਈ ਏ।

ਵੇਖ ਬਿਲਕਦਾ ਏ ਜਵਾਨੀ ਉਹ ਘਰ,
ਇਕ ਕੁੱਖ ਦੀ ਬੂੰਦ ਅਜੇ ਅਣਵਿਆਈ ਏ।
ਉਹਨੂੰ ਯਾਦ ਆਇਆ ਸ਼ੈਹਰ ਲੋਧੇਆਣਾ
ਪੱਖੇ ਨਾਲ ਇੱਜਤ ਜਿਥੇ ਲਟਕਾਈ ਏ।

ਲਾਉਂਦਾ ਆਂ ਵੀਹ ਤੇ ਮਿਲਦੇ ਦਸ,
ਕਿਸ ਤਰਾਂ ਦੀ ਕ੍ਰਾਂਤੀ ਛਾਈ ਏ।
ਜੈ ਜਵਾਨ ਹੁੰਦਾ ਤੇ ਨਾਲੇ ਕਿਸਾਨ,
ਕਿਸੇ ਦਿੱਤੀ ਕਿਉਂ ਦੁਹਾਈ ਏ।

ਕਦੀ ਖੁਦਕੁਸ਼ੀ ਕਦੀ ਗੋਲੀ ਬੰਦੂਕ,
ਅੰਨਦਾਤੇ ਦੇ ਹਿੱਸੇ ਕਿਓਂ ਆਈ ਏ।
ਉਸ ਰੁੱਖ ਵਾਂਗ ਰਿਹੈ ਉਹ ਕਲਪਦਾ,
ਸ਼ਹਿਰੀਕਰਨ ਦੀ ਤੋਪ ਜਿਸਤੇ ਚਲਾਈ ਏ।

ਉਹਦੇ ਦਰਦ ਡੂੰਘੇ ਇਓਂ ਜਾਪੇ
ਜਿਓਂ ਭੋਂ ਹੇਠ ਹੁਣ ਜਲ ਦੀ ਡੂੰਘਾਈ ਏ।
ਕੋਟਿ ਸ਼ਾਖ ਘਰ(ਬੈਂਕ) ਲੈ ਜੋ ਦੇਸੋਂ, ਫੁਰ ਹੋਏ,
ਹਸੀ ਲੋਕਤੰਤਰ ਦੀ ਉਡਾਈ ਏ।

ਮੈਨੂੰ ਇੰਜ ਲੱਗਾ ਤੁਕ ਜਿਵੇਂ ਮੈਂ ਪੜੀ,
ਅਖੇ……..ਮੁਸੇਰੇ ਭਾਈ ਭਾਈ ਏ।
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ,
‘ਕਿਆਮਪੁਰੀਅਨ’ ਕਿਉਂ ਕਰੇਂ ਬੇਪਰਵਾਈ ਏ।

Sukhdev qiampurian,Asr

mrphindiasr@gmail.com

Loading...
SHARE
Previous articleसप्तभंगी गौरेया (क्षणिकाएं)
Next articleनरेश मेहता:अक्षर शिल्पी
अचिन्त साहित्य (बेहतर से बेहतरीन की ओर बढ़ते कदम) यह वेबसाईट हिन्दी साहित्य--गद्य एवं पद्य ,छंदबद्ध एवं छंदमुक्त ,सभी प्रकार की साहित्यिक रचनाओं का रसास्वादन करवाने के साथ-साथ,प्रत्येक वर्ग --(बाल ,युवा एवं वृद्ध ) के पाठकों के हिन्दी ज्ञान को समृद्ध करने एवं उनकी साहित्यिक जिज्ञासा का शमन करने हेतु प्रयासरत है। हिन्दी भाषा,साहित्य एवं संस्कृति के विपुल एवं अक्षुण्ण भंडार में अपना साहित्यिक योगदान डालने,समाज एवं साहित्य के प्रति अपने दायित्व का निर्वाह करने हेतु यह वेबसाईट प्रतिबद्ध है। साहित्य,समाज और शिक्षा पर केन्द्रित इस वेबसाईट का लक्ष्य निस्वार्थ हिन्दी साहित्य सेवा है। डॉ.पूर्णिमा राय, शिक्षिका एवं लेखिका, अमृतसर(पंजाब)

LEAVE A REPLY

Please enter your comment!
Please enter your name here