ਹਕੀਕਤ( ਕਵਿਤਾ)

0
316

 ਹਕੀਕਤ (ਸੁਖਦੇਵ ਕਿਆਮਪੁਰੀਅਨ,ਅੰਮ੍ਰਿਤਸਰ)

ਸੌਖਾ ਨੀ ਹੁੰਦਾ,
ਖਾਤਰ ਉਪਰਾਲੇ ਰੁਜ਼ਗਾਰਾਂ ਦੇ
ਕਿਸੇ ‘ਦੇਸੀ’ ਦਾ ‘ਪਰਦੇਸੀ’ ਹੋ ਜਾਣਾ।
ਅਣਜੰਮੀ ਲਾਚਾਰ ਕਿਸੇ ਭਰੂਣ ਦਾ,
ਫਰਕੀਂ ਅਧਾਰ ਤੇ ਸਵਰਗੀ ਹੋ, ਕਿਤੇ ਖੋ ਜਾਣਾ।

ਸੌਖਾ ਨੀ ਹੁੰਦਾ,
ਮਾਦਕ ਸਮੁੰਦਰਾਂ ਕਾਰਨ ਚੜਦੀ ਜਵਾਨੀ ਦਾ,
ਪੱਕੀ ਨੀਂਦ ਸਦਾ ਲਈ ਸੋਂ ਜਾਣਾ।
ਬਿਨ ਦਾਤੇ ਦੀਆਂ ਦਾਤਾਰਾਂ ਦੇ,
ਗੁਦੜੀ ਮਾਂਵਾਂ ਦੇ ਪੁੱਤਰਾਂ ਦਾ, ਜੰਮੋ ਜਾਣਾ।

ਸੌਖਾ ਨੀ ਹੁੰਦਾ,
ਜੰਗੀ ਸੂਲੀਆਂ ਆਲੇ ਲਾਲਾਂ ਦੀ ਯਾਦ ‘ਚ,
ਹੰਝੂ ‘ਦੁੱਧ’ ‘ਰੱਖੜੀ’ ਦੀਆਂ ਅੱਖੀਂ ਅੰਦਰੋਂ ਸਮੋਂ ਜਾਣਾ।
ਭੁੱਖੇ ਤੇ ਨੰਗੇ ਬਚਪਨ ਦੀਆਂ ਟੀਸਾਂ ਦਾ,
ਹੜ੍ਹ ਬਰਬਰਤਾ ਦਾ ਇਕ ਸੰਜੋ ਜਾਣਾ।

ਸੌਖਾ ਨੀ ਹੁੰਦਾ,
ਹੋ ਕੇ ਵਸ ਕੁਝ ਸ਼ਿਕਾਰੀ ਕਨੂੰਨਾਂ ਦੇ,
ਅਣਵਿਆਹੀਆਂ ਨਾਲ ਹੋ ਬੇਨਿਯਮੀ ਧਰੋਹ ਜਾਣਾ।
ਕੋਈ ਹੱਡੀ-ਚੱਟ ਬਣਨਾ,
ਹੋ ਸਵਾਨ ਆਦਤਨ ਦੰਦ ਚੁਭੋ ਜਾਣਾ।

ਸੌਖਾ ਨੀ ਹੁੰਦਾ,
ਗੰਦ ਉਪਰ ਵਿਲਕਦਾ ਭਾਰਤ ਇਹ ਸਵੱਛ,
ਨਾਲ ਸ਼ਬਦੀ ਬੋਹਕਰ ਹੀ ਪਲੋ ਜਾਣਾ।
ਨਿਤ ਨਵੀਆਂ ਕਰ ਪੜਚੋਲਾਂ ਹਰ ਪੱਖ,
ਇਹਨਾਂ ਇਲਮੀ ਨੀਹਾਂ ਤਾਂਈ ਹਿਲੋ ਜਾਣਾ।

ਸੌਖਾ ਨੀ ਹੁੰਦਾ,
ਵੇਖ ਆਪਣੀਆਂ ਹੀ ਪਰਛਾਈਆਂ ਅਕਸਰ
ਰਾਜਧਾਨੀਆਂ ਦਾ ਨਿਕਲ ਤਰੋਹ ਜਾਣਾ।
ਕੰਨ ਕੁਤਰਨਾ, ਲੈ ਸੰਗ ਚੁੰਨ-ਮੁੰਨ,
ਫਿਟੇ ਮੂੰਹ ਦੀ ਚਾਦਰ ਹੇਠ ਸੋਂ ਜਾਣਾ।

ਸੌਖਾ ਨੀ ਹੁੰਦਾ,
ਖਾਤਰ ਅਸਮਾਨੀ ਛੋਹਾਂ ਦੇ,
ਸਾਹਿਤਕਾਰੀ ਕਲਮਾਂ ਦਾ ਚੁਰੋ ਜਾਣਾ।
ਕਿਤੇ ਕੁਰਸੀ ਦਾ ਕਿਸੇ ਮੰਚ ਉਤੋਂ,
ਦਗਾ ਆਪਣੀ ਅਵਾਮ ਨੂੰ ਸੁਣੋ ਜਾਣਾ।

ਸੌਖਾ ਨੀ ਹੁੰਦਾ,
ਸੁਰਾਂ ਤਾਲਾਂ ਕੁਝ ਮੋਬਾਈਲਾਂ ਦਾ,
ਮਦਰੱਸੇ ਦਾ ਚੰਨ ਲੁਕੋ ਜਾਣਾ।
ਚਲਚਿਤਰਾਂ ਜਾਤ ਅਤੇ ਵਹਿਮਾਂ ਦਾ,
ਕਦਰ ਕੀਮਤਾਂ ਤਾਈਂ ਮੁਕੋ ਜਾਣਾ।

ਸੌਖਾ ਨੀ ਹੁੰਦਾ,
ਕੱਟ ਆਕਸੀਜਨ ਦੇ ਇਹਨਾਂ ਦਾਤਿਆਂ ਨੂੰ,
ਇਟ ‘ਸ਼ਹਿਰੀਕਰਨ’ ਦੀ ਦਬੋ ਜਾਣਾ।
ਕਿਆਮਪੁਰੀਅਨ ਲੋੜ ਏ ਹੁਣ ਸਮਝਣ ਦੀ,
ਅਣਸੁਲਝਿਆਂ ਸਭ ਕੁਝ ਏ ਖੜੋ ਜਾਣਾ।

 ਸੁਖਦੇਵ ਕਿਆਮਪੁਰੀਅਨ
mrphindiasr@gmail.com

Loading...
SHARE
Previous articleਤੇਰੀ ਯਾਦ ( ਗਜ਼ਲ)
Next articleविश्वास
अचिन्त साहित्य (बेहतर से बेहतरीन की ओर बढ़ते कदम) यह वेबसाईट हिन्दी साहित्य--गद्य एवं पद्य ,छंदबद्ध एवं छंदमुक्त ,सभी प्रकार की साहित्यिक रचनाओं का रसास्वादन करवाने के साथ-साथ,प्रत्येक वर्ग --(बाल ,युवा एवं वृद्ध ) के पाठकों के हिन्दी ज्ञान को समृद्ध करने एवं उनकी साहित्यिक जिज्ञासा का शमन करने हेतु प्रयासरत है। हिन्दी भाषा,साहित्य एवं संस्कृति के विपुल एवं अक्षुण्ण भंडार में अपना साहित्यिक योगदान डालने,समाज एवं साहित्य के प्रति अपने दायित्व का निर्वाह करने हेतु यह वेबसाईट प्रतिबद्ध है। साहित्य,समाज और शिक्षा पर केन्द्रित इस वेबसाईट का लक्ष्य निस्वार्थ हिन्दी साहित्य सेवा है। डॉ.पूर्णिमा राय, शिक्षिका एवं लेखिका, अमृतसर(पंजाब)

LEAVE A REPLY

Please enter your comment!
Please enter your name here