“ਮੇਰਾ ਮੁਰਸ਼ਦ-ਮੇਰਾ ਨਾਨਕ”

1
345

“ਮੇਰਾ ਮੁਰਸ਼ਦ-ਮੇਰਾ ਨਾਨਕ”
(ਬਲਦੇਵ ਕ੍ਰਿਸ਼ਨ ਸ਼ਰਮਾਂ)

ੲਿੱਕ ਵਾਰ ਫਿਰ ਤੂੰ ਅਾੲੀਂ ਬਾਬਾ,
ਭੁੱਲਿਅਾਂ ਨੂੰ ਰਾਹੇ ਪਾੲੀਂ ਬਾਬਾ।
ਸੱਜਣਾਂ ਦੀ ਬਹੁਤਾਤ ਹੋ ਗੲੀ,
ਕਾਲ਼ੀ-ਬੋਲ਼ੀ ਰਾਤ ਹੋ ਗੲੀ।
ਚਿੱਟਾ ਦਿਨ ਨਹੀਂ ਚੜ੍ਹਦਾ ੲਿੱਥੇ,
ਧੁੰਦਲ਼ੀ ਜਿਹੀ ਪ੍ਰਭਾਤ ਹੈ ੲਿੱਥੇ।
ਹੱਕ ਪਰਾੲਿਅਾ ਲੱਗਦਾ ਚੰਗਾ,
ੳੁਲਟੀ ਵਹਿੰਦੀ ਪੲੀ ੲੇ ਗੰਗਾ।
ਤੇਰੇ ਹੱਥੋਂ ਹਲ਼ ਛੁਡਾ ਕੇ,
ਮਾਲ਼ਾ ਤੇਰੇ ਹੱਥ ਫੜਾ ਕੇ;
ਕਰਮਯੋਗੀ ਤੋਂ ਸਾਧ ਬਣਾੲਿਅਾ,
ਪਾਪੀਅਾਂ ੲਿਹ ਕੀ ਕਹਿਰ ਕਮਾੲਿਅਾ।
ਤੇਰਾਂ-ਤੇਰਾਂ ਵਾਲ਼ੀ,ਹੁਣ ਟੁੱਟ ਗੲੀ ਤਾਣੀ,
ਚੱਲੇ ਪਾਣੀ ਵਿੱਚ ਮਧਾਣੀ।
ਸੱਚਾ-ਸੌਦਾ, ਸੱਚੀ-ਖੱਟੀ ;
ਪੋਚ ਦਿੱਤੀ ਹੈ,ੲਿਸ ਗੱਲ ਦੀ ਫੱਟੀ।
ਬਾਬਾ!ਤੂੰ ਤੈਂ, ਜਗਤ ਸੀ ਗਾਹਿਅਾ,
ਬੜ੍ਹੀ ਹੀ ਭੋਲ਼ੀ ਸੀ,ਤੇਰੀ ਮਾੲਿਅਾ।
ਅੱਜਕਲ੍ਹ ਘਰੋਂ ਹੀ ਪਰਵਚਨ ਨੇ ਚੱਲਦੇ,
ਗੂਗਲ ਬਾਬੇ ਸਭ ਨੂੰ ਛਲਦੇ।
ਜਨਤਾ ਹੋੲੀ ਹੈ ਫਿਰਦੀ ਕੌਡੀ,
ਅੱਜਕਲ਼੍ਹ ਪਾਖੰਡੀ ਰੱਖਦੇ ਅੌਡੀ।
ਬਾਬਾ ਜੀ, ਤੁਸੀਂ ਕਿੳੁਂ ਨਹੀਂ ਅਾੳੁਂਦੇ?
ਲੋਟੂ ਟੋਲੇ ਹੁਣ ਨਹੀਂ ਪਾੳੁਂਦੇ।
ਕਿੱਥੇ ਹੈਂ ਤੂੰ; ਤੇ ਤੇਰਾ ਮਰਦਾਨਾ,
ਹੁਣ ਲੱਭਦਾ ਨਹੀਂ,ਕੋੲੀ ਬੰਦਾ ਦਾਨਾ।
ਵਿੱਸਰ ਗੲੀ ੲੇ ਰਬਾਬ ਵੇ ਬਾਬਾ,
ਨਿੱਤ ਟੁੱਟਦੇ ਨੇ,ਹੁਣ ਕਬਾਬ ਵੇ ਬਾਬਾ।
ਕੋਹੜ ਕਿਰਲੀਅਾਂ ਵੀ,ਸਿੱਖ ਲੲੇ ਨੇ ਜੱਫੇ,
ਢੌਂਗੀਅਾਂ ਨੂੰ ਮਿਲ਼ਦੇ,ਅੱਜਕਲ਼੍ਹ ਗੱਫੇ।
ਪਾਧਿਅਾਂ ਨੂੰ ਸੀ,ਤੂੰ ਪੜਨੇ ਪਾੲਿਅਾ,
ਅੱਜਕਲ਼੍ਹ ੳੁਨ੍ਹਾਂ ਭੇਸ ਵਟਾੲਿਅਾ।
ਬਾਹਰੋਂ ਚਿੱਟੇ ਤੇ ਅੰਦਰੋਂ ਕਾਲ਼ੇ,
ਕਰਦੇ ਨੇ ੲਿਹ ਘਾਲ਼ੇ-ਮਾਲ਼ੇ।
ਚਾਰੇ ਪਾਸੇ ਹਨੇਰ ਹੈ ਛਾੲਿਅਾ,
ਕਲਯੁੱਗ ਦੀ ਹੈ,ਸ਼ਾੲਿਦ ੲਿਹੋ ਮਾੲਿਅਾ।
ਕੌਡਾ ਵੀ, ਹੁਣ ਅਾਨੇ ਅੱਡੇ,
ਕਿੱਥੋਂ ਅਾ ਗੲੇ, ਮੇਰੇ ਤੋਂ ਵੱਡੇ।
ਚੋਪੜੀ ਹੋੲੀ ਹੈ, ਜ਼ਿਅਾਦਾ ਭੂਵੇ,
ਰੁੱਖੀ-ਮਿੱਸੀ ਬੈਠੀ ਰੋਵੇ।
ਚਲਦਾ ਨਹੀਂ ਕੋੲੀ ਚਾਰਾ ਬਾਬਾ,
ਪੁੱਠਾ ਚੱਲ ਗਿਅਾ ਕਾਰਾ ਬਾਬਾ।
ਹੁਣ ਤੱਕ ਹੋੲਿਅਾ ਕਹਿਰ ਬੜ੍ਹਾ ੲੇ,
ਸੁਣਿਅੈ! ਅੱਤ ਖੁਦਾ ਦਾ ਵੈਰ ਬੜ੍ਹਾ ੲੇ।
ਬਾਬਾ ਜੀ! ਹੁਣ ਫੇਰਾ ਪਾ ਲਓ,
ਮੈਂਨੂੰ ਅਾਪਣੇ ਚਰਨੀ ਲਾ ਲਓ।
ਮੈਂਨੂੰ ਅਾਪਣੇ ਚਰਨੀਂ ਲਾ ਲਓ।

Baldev Krishan sharma
Hindi Master
V.p.o. Rayya
District Amritsar
Contact 9779070198

Loading...
SHARE
Previous articleरुहानी नूर और शोर्य के प्रतीक: श्री गुरु हरगोबिन्द साहिब
Next articleकवि शमशेरबहादुर सिंह
अचिन्त साहित्य (बेहतर से बेहतरीन की ओर बढ़ते कदम) यह वेबसाईट हिन्दी साहित्य--गद्य एवं पद्य ,छंदबद्ध एवं छंदमुक्त ,सभी प्रकार की साहित्यिक रचनाओं का रसास्वादन करवाने के साथ-साथ,प्रत्येक वर्ग --(बाल ,युवा एवं वृद्ध ) के पाठकों के हिन्दी ज्ञान को समृद्ध करने एवं उनकी साहित्यिक जिज्ञासा का शमन करने हेतु प्रयासरत है। हिन्दी भाषा,साहित्य एवं संस्कृति के विपुल एवं अक्षुण्ण भंडार में अपना साहित्यिक योगदान डालने,समाज एवं साहित्य के प्रति अपने दायित्व का निर्वाह करने हेतु यह वेबसाईट प्रतिबद्ध है। साहित्य,समाज और शिक्षा पर केन्द्रित इस वेबसाईट का लक्ष्य निस्वार्थ हिन्दी साहित्य सेवा है। डॉ.पूर्णिमा राय, शिक्षिका एवं लेखिका, अमृतसर(पंजाब)

1 COMMENT

LEAVE A REPLY

Please enter your comment!
Please enter your name here